COVIDSafe Worksite Resources – Punjabi

ਕੰਮ ਵਾਲੇ ਸਥਾਨ ਤੇ ਕੋਵਿਡ ਸੁਰੱਖਿਅਤ ਸਰੋਤ

ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ।

ਨਿਯਮਾਂ ਦੀ ਪਾਲਣਾ ਕਰੋ , ਕੰਮ ਵਾਲੀ ਸਾਈਟ ਖੁੱਲ੍ਹੀ ਹੈ ਅਤੇ ਅਸੀਂ ਕੰਮ ਕਰ ਰਹੇ ਹਾਂ ।

ਆਪਣੀਆਂ ਜ਼ੁੰਮੇਵਾਰੀਆਂ ਜਾਣੋ

 • ਜੇਕਰ ਬੀਮਾਰ ਮਹਿਸੂਸ ਕਰਦੇ ਹੋ ਤਾਂ ਆਪਣੇ ਕੰਮ ਤੇ ਨਾ ਜਾਵੋ -ਟੈਸਟ ਕਰਵਾਓ ਅਤੇ ਘਰ ਵਿੱਚ ਰਹੋ
 • ਜੇਕਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਕੋਵਿਡ 19 ਹੈ ਜਾਂ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਤਾਂ ਘਰ ਵਿੱਚ ਹੀ ਰਹੋ
 • ਕੰਮ ਤੇ ਅਤੇ ਕੰਮ ਤੋਂ ਆਉਣ ਜਾਣ ਵੇਲੇ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨੋ
 • ਇਕੱਠੇ ਕਾਰ ਵਿੱਚ ਸਫ਼ਰ ਨਾ ਕਰੋ
 • ਦੁਪਹਿਰ ਵਾਲਾ ਭੋਜਨ ਕਿਸੇ ਨਾਲ ਸਾਂਝਾ ਨਾ ਕਰੋ ਅਤੇ ਖਾਣਾ ਸਿਰਫ ਮਨੋਨੀਤ ਖੇਤਰਾਂ ਵਿੱਚ ਹੀ ਖਾਓ
 • ਜੇਕਰ ਤੁਸੀਂ ਟੈਸਟ ਕਰਵਾਉਂਦੇ ਹੋ ਤਾਂ ਸਰਕਾਰ ਤੁਹਾਨੂੰ ਅਲੱਗ ਤੋਂ ਰਹਿਣ ਲਈ ਭੁੁਗਤਾਨ ਵੀ ਕਰ ਸਕਦੀ ਹੈ
  – www.dhhs.vic.gov.au/employee-isolation-payment-covid-19 ਤੇ ਜਾਓ
 • ਕੰਮ ਬਾਰੇ ਸੰਦਾਂ ਨੂੰ ਸਾਂਝਾ ਨਾ ਕਰੋ
 • ਕੰਮ ਵਾਲੀ ਜਗ੍ਹਾ ਤੇ ਦਾਖ਼ਲ ਹੋਣ ਸਮੇਂ ਅਤੇ ਖਾਣਾ ਖਾਣ ਤੋਂ ਬਾਅਦ ਸੈਨੀਟਾਈਜ਼ਰ ਦੀ ਵਰਤੋਂ ਕਰੋ
 • ਨਾਲ ਕੰਮ ਕਰਨ ਵਾਲੇ ਸਾਥੀਆਂ ਤੇ ਨਜ਼ਰ ਮਾਰੋ : ਮਾਸਕ, ਸਾਫ ਸਫਾਈ ਅਤੇ ਸਿਹਤ
 • ਆਪਣੇ ਆਸ ਪਾਸ ਦੇ ਲੋਕਾਂ ਤੋਂ 1.5 ਮੀਟਰ ਦੂਰ ਰਹੋ

ਕੰਮ ਅਤੇ ਘਰ ਵਿੱਚ ਆਪਣੇ ਪਰਿਵਾਰ ਦਾ ਬਚਾਅ ਰੱਖੋ

ਕੋਵਿਡ – 19 ਘਰ ਵਿੱਚ ਨਹੀਂ ਰਹਿੰਦਾ, ਇਸ ਨੂੰ ਘਰ ਨਾ ਲੈ ਕੇ ਆਓ।

 • ਘਰ ਵਿੱਚ ਮਹਿਮਾਨਾਂ ਨੂੰ ਨਾ ਆਉਣ ਦਿਓ। ਬੀਮਾਰੀ ਦੇ ਵਿਸ਼ਾਣੂਆਂ ਨੂੰ ਰੋਕਣ ਲਈ ਘਰ ਵਿੱਚ ਨਿਯਮਾਂ ਦੀ ਪਾਲਣਾ ਕਰੋ ।
 • ਜੇਕਰ ਬੀਮਾਰ ਮਹਿਸੂਸ ਕਰਦੇ ਹੋ ਤਾਂ ਟੈਸਟ ਕਰਵਾਓ । ਆਪਣੀ ਬੀਮਾਰੀ ਦੀ ਛੁੱਟੀ ਲਓ ਅਤੇ ਘਰ ਵਿੱਚ ਹੀ ਰਹੋ। ਇਹ ਹੀ ਸਭ ਤੋਂ ਵਧੀਆ ਕਦਮ ਹੈ ।
 • ਜੇਕਰ ਤੁਸੀਂ ਟੈਸਟ ਕਰਵਾਉਂਦੇ ਹੋ ਤਾਂ ਸਰਕਾਰ ਤੁਹਾਨੂੰ ਇਕਾਂਤ ਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ ।
  www.dhhs.vic.gov.au/employee-isolation-payment-covid-19
 • ਨਜ਼ਲਾ ਜ਼ੁਕਾਮ ਪ੍ਰਭਾਵ ਪਾਉਂਦਾ ਹੈ।ਜੇਕਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਲੱਛਣ ਹਨ ਤਾਂ ਟੈਸਟ ਜ਼ਰੂਰ ਕਰਵਾਓ
 • ਭਾਈਚਾਰੇ ਵਿੱਚ ਤੁਸੀਂ ਜੋ ਵੀ ਕਰਦੇ ਹੋ ਉਹ ਮਹੱਤਵਪੂਰਨ ਹੈ।ਮਾੜੀਆਂ ਆਦਤਾਂ ਤੋਂ ਵਰਜਿਤ ਰਹੋ । ਬਹੁਤ ਭੀੜ ਵਾਲੇ ਅਤੇ ਜੋਖ਼ਮ ਭਰੇ ਖੇਤਰਾਂ ਤੋਂ ਦੂਰ ਰਹੋ ।

ਹੋਰਾਂ ਵਾਸਤੇ ਖਰਾਬ ਨਾ ਕਰੋ।

ਨਾਇਕ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਬੀਮਾਰੀ ਦੀ ਛੁੱਟੀ ਵਰਤਦੇ ਹਨ।

 • ਇੰਨਸਪੈਕਟਰ ਦੁਆਰਾ ਤੁਹਾਡੇ ਕੰਮ ਵਾਲੇ ਸਥਾਨ ਦੀ ਜਾਂਚ ਕਰਨ ਸਮੇਂ ਕੰਮ ਬੰਦ ਕਰਾਉਣ ਦਾ ਕਾਰਨ ਨਾ ਬਣੋ।
 • ਕੰਮ ਵਾਲੇ ਸਥਾਨ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਨੌਕਰੀ ਨੂੰ ਸੁਰੱਖਿਅਤ ਰੱਖੋ।
 • ਮਾਸਕ ਪਹਿਨੋ, ਹੱਥ ਧੋਵੋ, ਦੂਰੀ ਬਣਾ ਕੇ ਰੱਖੋ, ਦੁਪਹਿਰ ਦੇ ਭੋਜਨ ਅਤੇ ਸੰਦਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
 • ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਨੀਵਾਂ ਹੋਣ ਤੋਂ ਬਚਾਉਣ ਲਈ ਨਾਇਕ ਬਣੋ। ਬੀਮਾਰ ਹੋਣ ਤੇ ਘਰ ਵਿੱਚ ਰਹੋ।
 • ਆਪਣੇ ਮਿੱਤਰਾਂ ਅਤੇ ਪਰਿਵਾਰ ਦੇ ਬੀਮਾਰ ਹੋਣ ਦਾ ਕਾਰਨ ਨਾ ਬਣੋ।
 • ਜੇਕਰ ਤੁਸੀਂ ਟੈਸਟ ਕਰਾਉਂਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
  www.dhhs.vic.gov.au/employee-isolation-payment-covid-19

ਕੀ ਤੁਸੀ ਨਿਯਮਾਂ ਦੀ ਪਾਲਣਾ ਨਾਂ ਕਰਕੇ ਬਰਦਾਸ਼ਤ ਕਰ ਸਕਦੇ ਹੋ।

ਬਿੱਲਾਂ ਦਾ ਭੁਗਤਾਨ ਕਰਨਾਂ ਕਠਿਨ ਹੋ ਜਾਵੇਗਾ ਜਦ ਤੁਹਾਡੇ ਕੰਮ ਵਾਲਾ ਸਥਾਨ ਬੰਦ ਹੋ ਜਾਵੇਗਾ।

 • ਨਿਯਮਾਂ ਦੀ ਪਾਲਣਾ ਕਰੋ, ਸਾਰਿਆਂ ਨੂੰ ਭੁਗਤਾਨ ਹੁੰਦਾ ਹੈ।
 • ਜੇਕਰ ਤੁਹਾਡੀ ਸਾਈਟ ਬੰਦ ਹੁੱਦੀ ਹੈ, ਕਿਸੀ ਨੂੰ ਵੀ ਭੁਗਤਾਨ ਨਹੀ ਹੋਵੇਗਾ।
 • ਕੁੱਝ ਦਿਨਾਂ ਲਈ ਟੈਸਟ ਕਰਾਉਂਦੇ ਰਹਿਣ ਨਾਲ ਤੁਸੀਂ ਨੋਕਰੀ ਨਹੀ ਗਵਾਉਂਦੇ।
 • ਇਹ ਜੋਖਮ ਯੋਗ ਨਹੀ ਹੈ
 • ਜੇਕਰ ਤੁਸੀਂ ਟੈਸਟ ਕਰਾਉਂਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
  www.dhhs.vic.gov.au/employee-isolation-payment-covid-19

ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ।

ਟੈਸਟ ਕਰਵਾਓ-ਸਰਕਾਰ (ਅਤੇ ਕੰਮ ਦਾ ਮਾਲਕ) ਤੁਹਾਡੀ ਮਦਦ ਕਰਨਗੇ।

 • ਅਸੀਂ ਇੱਥੇ ਤੱਕ ਆਏ ਹਾਂ ਅਤੇ ਕੰਮ ਵਾਲੇ ਸਥਾਨ ਨੂੰ ਖੁੱਲਾ ਰੱਖਿਆ ਹੈ, ਹਿੰਮਤ ਨਾਲ ਰਹੋ।
 • ਮਾਸਕ ਪਹਿਨੋ, ਹੱਥ ਧੋਵੋ, ਦੂਰੀ ਬਣਾ ਕੇ ਰੱਖੋ, ਦੁਪਹਿਰ ਦੇ ਭੋਜਨ ਅਤੇ ਸੰਦਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
 • ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਟੈਸਟ ਕਰਾਉਣ ਲਈ ਕੰਮ ਤੋਂ ਛੁੱਟੀ ਲਓ।
 • ਜੇਕਰ ਤੁਸੀਂ ਟੈਸਟ ਕਰਾਂਉਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
  www.dhhs.vic.gov.au/employee-isolation-payment-covid-19
 • ਜੇਕਰ ਤਹਾਨੂੰ ਟੈਸਟ ਕਰਾਉਣ ਬਾਰੇ ਭੁਲੇਖਾ ਹੈ, ਕੰਮ ਵਾਲੇ ਮਾਲਕ ਨੂੰ ਪੁੱਛੋ। ਤੁਸੀਂ ਨੌਕਰੀ ਨਹੀਂ ਗਵਾਓਗੇ।

ਇਹ ਸੁਨਿਸ਼ਚਿਤ ਕਰੋ ਕਿ ਤੁਸੀਂ COVID-19 ਸੁਰੱਖਿਅਤ ਹੋਣ ਦੇ ਸੁਰੱਖਿਅਤ ਅਭਿਆਸਾਂ ਬਾਰੇ ਜਾਗਰੂਕ ਰਹੋ।

ਕੋਵਿਡ -19 ਹਰ ਕੰਮ ਵਾਲੀ ਥਾਂ ਦੀ ਸੁਰੱਖਿਆ ਦੇ ਮੁੱਦੇ ਦੀ ਤਰ੍ਹਾਂ ਹੈ – ਨਿਯਮਾਂ ਨੂੰ ਜਾਣੋ ਅਤੇ ਨਿਯਮਾਂ ਦੀ ਪਾਲਣਾ ਕਰੋ।

 • ਹੁਣ ਨਵੇਂ COVID-19 ਸੁਰੱਖਿਆ ਨਿਯਮ ਨਵੇਂ ਆਮ ਨਿਯਮ ਬਣ ਜਾਣਗੇ, ਇਸ ਲਈ ਸਾਨੂੰ ਇਸ ਦੀ ਆਦਤ ਪਾ ਲੈਣੀ ਚਾਹੀਦੀ ਹੈ।
 • ਕੋਵਿਡ -19 ਤੋਂ ਬਚਾਉਣ ਲਈ ਅਤੇ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਦੀ ਮਦਦ ਕਰਨ ਲਈ ਸੁਨਿਸ਼ਚਿਤ ਕਰੋ ਕਿ ਸਾਰੇ ਨਿਯਮਾਂ ਦੀ ਪਾਲਣਾ ਕਰਨ।
 • ਹਰ ਸਮੇਂ ਆਪਣਾ ਫੇਸ ਮਾਸਕ ਆਪਣੇ ਨਾਲ ਰੱਖੋ।
 • ਸਿਰਫ ਕੰਮ ਤੇ ਹੀ ਨਹੀਂ, ਹਰ ਸਮੇਂ COVID-19 ਤੋਂ ਸੁਰੱਖਿਅਤ ਰਹਿਣਾ ਜਰੂਰੀ ਹੈ। ਘਰ ਅਤੇ ਰਸਤੇ ਵਿੱਚ ਵੀ ਸੁਰੱਖਿਅਤ ਰਹੋ।
 • COVID-19 ਸੁਰੱਖਿਅਤ ਹੋਣਾ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਇਸ ਕਰਕੇ ਤੁਹਾਨੂੰ ਕੰਮ ਮਿਲਦਾ ਰਹੇਗਾ।
 • ਜੇ ਤੁਸੀਂ ਬਿਮਾਰ ਹੋ, ਘਰ ਰਹੋ। ਇਸ ਦੀ ਜਾਂਚ ਕਰਵਾਓ, ਘਰ ਵਿੱਚ ਵੱਖਰੇ ਰਹੋ। ਇਹ ਹੀ ਠੀਕ ਤਰੀਕਾ ਹੈ।
 • ਨਿਯਮਾਂ ਦੀ ਪਾਲਣਾ ਕਰੋ, ਜੇ ਤੁਸੀਂ ਨਿਯਮਾਂ ਬਾਰੇ ਜਾਣਕਾਰੀ ਨਹੀਂ ਰੱਖਦੇ, ਤਾਂ ਆਪਣੇ ਬੌਸ ਨੂੰ ਪੁੱਛੋ।
 • ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ।